ਅੱਜ ਖਾਣ ਵਿੱਚ ਕੁੱਝ ਖਾਸ ਹੈ
ਚਾਹੇ ਰੋਜ਼ਾਨਾ ਦੇ ਭੋਜਨ ਵਿੱਚ ਬਹੁਤ ਸਾਰੇ ਸਵਾਦਿਸ਼ਟ ਪਕਵਾਨ ਪਕਾਉਣੇ ਹੋਣ ਜਾਂ ਫਿਰ ਸਿਹਤਮੰਦ ਸਲਾਦ ਦੀ ਇੱਕ ਪਲੇਟ ਸਜਾਉਣੀ ਹੋਵੇ, ਤੁਹਾਡੀ ਰਸੋਈ ਉਹ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਪਹੁੰਚਕੇ ਤੁਹਾਨੂੰ ਕੁੱਝ ਚੰਗਾ ਕਰਨ ਦੀ ਪ੍ਰੇਰਨਾ ਮਿਲੇ। ਮਨਮੋਹਣੇ ਰੰਗਾਂ ਵਿੱਚ ਪੇਂਟ ਕੀਤੀਆਂ ਗਈਆਂ ਕੰਧਾਂ ਅਤੇ ਕੁਕਿੰਗ ਏਪਲਾਇੰਸੇਜ ਦੀ ਗਲਾਸੀ ਪਾਲਿਸ਼ ਨਾਲ ਚਮ-ਚਮਾਉਂਦੀ ਇਸ ਰਸੋਈ ਵਿੱਚ ਜ਼ਿਆਦਾ ਭੀੜ-ਭੜੱਕਾ ਨਾ ਹੋਕੇ ਵੀ ਤੁਹਾਡੀ ਜ਼ਰੂਰਤ ਦਾ ਹਰ ਸਾਮਾਨ ਉਪਲੱਬਧ ਹੈ।ਆਪਣੀ ਸਜਾਵਟ ਵਿੱਚ ਪਾਓ ਨਾਜ਼ੁਕ ਖੰਭ ਜੇਹੀ ਛੋਹ
ਸੀਮਾਵਾਂ ਅਤੇ ਨਿਯਮਾਂ ਦੇ ਮਜ਼ਬੂਤ ਹਕੂਮਤ ਵਾਲੀ ਦੁਨੀਆ ਵਿੱਚ, ਨਿਯਮਾਂ ਤੋਂ ਬਾਹਰ ਜਾਕੇ ਅਜਿਹੀ ਅਨੌਖੀ ਸਜਾਵਟ ਕਰੋ ਜੋ ਤੁਹਾਡੇ ਮਨ ਨਾਲ ਮੇਲ ਖਾਂਦੀ ਹੋਵੇ। ਇੱਕ ਖੰਭ ਜੋ ਹਰ ਨਿਯਮ ਦੇ ਉਲਟ ਹੋਵੇ, ਅਨੌਖੇ ਆਕਾਰ ਦੇ ਫੁੱਲਦਾਨ, ਜਾਂ ਸਿਰਫ਼ ਇੱਕ ਰੰਗ ਜੋ ਸਭ ਤੋਂ ਵੱਖ ਹੋਵੇ। ਬਿਲਕੁਲ ਤੁਹਾਡੇ ਵਰਗਾ।ਆਪਣੇ ਕਾਉਚ ਨਾਲ ਦੋਸਤੀ
ਇੱਕ ਆਰਾਮਦਾਇਕ ਸੋਫ਼ਾ, ਰੰਗ-ਬਿਰੰਗੇ ਕੁਸ਼ਨ ਅਤੇ ਦੋਸਤਾਂ ਦੀ ਹਾਜ਼ਰੀ ਨਾਲ ਤੁਹਾਡਾ ਲਿਵਿੰਗ ਰੂਮ ਦਿਲਚਸਪ ਗੱਲਾਂ ਦਾ ਥਾਂ ਬਣ ਜਾਵੇਗਾ। ਕਾਉਚ ‘ਤੇ ਇੱਕ ਚਮਕਦਾਰ ਰੰਗ ਦਾ ਕਵਰ ਪਾਓ ਅਤੇ ਸਜਾਵਟ ਲਈ ਫ਼ੀਚਰ ਸੇਂਟਰ ਪੀਸ ਦੀ ਵਰਤੋਂ ਕਰੋ।ਆਲੀਸ਼ਾਨ ਅਤੇ ਆਰਾਮਦਾਇਕ
ਤੁਹਾਡੀ ਲਾਡਲੀ ਧੀ ਨੂੰ ਆਪਣੇ ਕਮਰੇ ਵਿੱਚ ਇੱਕ ਕੋਨਾ ਚਾਹੀਦਾ ਹੈ, ਜੋ ਸਿਰਫ਼ਸਿਰਫ਼ ਉਸਦੇ ਲਈ ਹੋਵੇ। ਇੱਥੇ ਉਹ ਚਾਹ ਦੀ ਪਾਰਟੀ ਤੋਂ ਲੈ ਕੇ ਗੁੱਡੀਆਂ, ਖਿਡੌਣਿਆਂ ਤੱਕ ਅਤੇ ਨੇਲ ਪਾਲਿਸ਼ ਤੋਂ ਲੈ ਕੇ ਹਾਈ ਹੀਲਸ ਤੱਕ ਆਪਣੇ ਸਾਰੇ ਸ਼ੌਕ ਪੂਰੇ ਕਰ ਸਕੇਗੀ। ਕਮਰੇ ਨੂੰ ਚੰਗੀ ਤਰ੍ਹਾਂ ਨਾਲ ਸਜਾਉਣ ਦੇ ਲਈ ਸਟੈਂਡ ਅਤੇ ਟ੍ਰੇਅ ਆਦਿ ਦੀ ਮਦਦ ਲੈ ਸਕਦੇ ਹੋ। ਆਪਣੀ ਬੱਚੀ ਦੀ ਗੁੱਡੀ ਲਈ ਵੀ ਇੱਕ ਕੋਨਾ ਜ਼ਰੂਰ ਸਜਾਓ।ਇਤਿਹਾਸ ਦੀ ਇੱਕ ਝਲਕ
ਸਮੇਂ ਦੇ ਚੱਕਰ ਨੂੰ ਘੁਮਾਓ ਅਤੇ ਐਪਲੈਚੀਅਨ ਸੱਭਿਆਚਾਰ ਦੇ ਅਮੀਰ ਇਤਿਹਾਸ ਵਿੱਚ ਜਾ ਪਹੁੰਚੋ। ਗਾੜ੍ਹੇ ਰੰਗ ਜਿਨ੍ਹਾਂ ਨੂੰ ਖ਼ੂਬਸੂਰਤ ਸਜਾਵਟ ਦੇ ਨਾਲ ਉਭਾਰਿਆ ਗਿਆ ਹੈ। ਖੱਟੇ ਰੰਗਾਂ, ਬੋਲਡ ਪ੍ਰਿੰਟਸ ਅਤੇ ਚਕਾਚੌਂਧ ਕਰਨ ਵਾਲੀ ਸਜਾਵਟ ਨਾਲ ਐਪਲੈਚੀਅਨ ਲੋਕਾਂ ਨੂੰ ਪਰਹੇਜ ਨਹੀਂ ਸੀ – ਅਤੇ ਤੁਹਾਨੂੰ ਵੀ ਨਹੀਂ ਹੋਣਾ ਚਾਹੀਦਾ ਹੈ।ਇੱਥੇ ਬੀਤਿਆ ਹੈ ਬਚਪਨ
ਦਾਦੀ ਮਾਂ ਦੀ ਰਸੋਈ ਤੋਂ ਆਉਂਦੀ ਖੁਸ਼ਬੂ, ਦਾਦਾ ਜੀ ਦੀ ਕੁਰਸੀ ਦੀ ਚੀਕਣ ਦੀ ਆਵਾਜ਼ ਅਤੇ ਉਹ ਬਰਾਂਡਾ ਜਿੱਥੇ ਤਪਦੀਆਂ ਦੁਪਹਿਰਾਂ ਵਿੱਚ ਖੇਡਕੇ ਤੁਹਾਡਾ ਬਚਪਨ ਬੀਤਿਆ ਹੈ – ਤੁਹਾਡਾ ਪਹਿਲਾ ਘਰ, ਜਿੱਥੇ ਪੂਰਾ ਪਰਿਵਾਰ ਰਹਿੰਦਾ ਹੈ, ਹਮੇਸ਼ਾ ਖਾਸ ਹੁੰਦਾ ਹੈ। ਉਸ ਆਸ਼ਿਆਨੇ ਨੂੰ ਆਪਣੀਆਂ ਯਾਦਾਂ ਦੀ ਤਰ੍ਹਾਂ ਚਮਕਦਾਰ ਰੰਗਾਂ ਨਾਲ ਕੁੱਝ ਅਜਿਹਾ ਸਜਾਓ ਕਿ ਗੁਆਂਢੀ ਵੀ ਵੇਖਦੇ ਰਹਿ ਜਾਣ।Latest Happenings in the Paint World
Get some inspiration from these trending articles
Get in Touch
Looking for something else? Drop your query and we will contact you.