Skip to main content
ਕਿਤਾਬਾਂ ਦੀਆਂ ਦੁਨੀਆ
ਸ਼ਬਦਾਂ ਦੀ ਜਾਦੂਈ ਦੁਨੀਆਂ
ਮੀਂਹ ਦੇ ਦਿਨਾਂ ਵਿੱਚ ਜਦੋਂ ਤੁਹਾਡੀ ਖਿੜਕੀ ‘ਤੇ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਹੋਣ ਅਤੇ ਗਿੱਲੀ ਮਿੱਟੀ ਦੀ ਸੁੰਦਰ ਖੁਸ਼ਬੂ ਮਾਹੌਲ ਨੂੰ ਸੁਹਾਵਣਾ ਬਣਾ ਰਹੀ ਹੋਵੇ, ਆਪਣੇ ਹੱਥ ਵਿੱਚ ਇੱਕ ਗਰਮ ਚਾਹ ਦਾ ਪਿਆਲਾ ਲਓ ਅਤੇ ਘਰ ਦੇ ਇਸ ਕੋਨੇ ਵਿੱਚ ਆ ਜਾਓ। ਫਿਰ ਇੱਕ ਕਿਤਾਬ ਜਾਂ ਮੈਗਜ਼ੀਨ ਚੁੱਕਕੇ ਸ਼ਬਦਾਂ ਦੀ ਦੁਨੀਆ ਵਿੱਚ ਖੋਅ ਜਾਓ।
ਸ਼ਾਂਤ ਫਿਰੋਜ਼ੀ
ਸ਼ਬਦਾਂ ਦੇ ਜਾਦੂਗਰ ਬਣੋ
ਇਹ ਜ਼ਰੂਰੀ ਨਹੀਂ ਕਿ ਸਟੱਡੀ ਰੂਮ ਜਾਂ ਘਰ ਵਿੱਚ ਮੌਜੂਦ ਦਫ਼ਤਰ ਵਿੱਚ ਬੋਰੀਅਤ ਦਾ ਮਾਹੌਲ ਹੋਵੇ। ਇਨ੍ਹਾਂ ਨੂੰ ਬਣਾਓ ਇੱਕ ਅਜਿਹੀ ਖਾਸ ਜਗ੍ਹਾ ‘ਤੇ ਜਿੱਥੇ ਤੁਸੀਂ ਕੁੱਝ ਪਲਾਂ ਦੀ ਸ਼ਾਂਤੀ ਅਤੇ ਪ੍ਰੇਰਨਾ ਦੀ ਤਲਾਸ਼ ਵਿੱਚ ਜਾ ਸਕੋ। ਪੇਸਟਲ ਰੰਗਾਂ ਨਾਲ ਪੇਂਟ ਕਰੋ, ਮਜ਼ਬੂਤ ਫਰਨੀਚਰ ਲਗਾਓ ਅਤੇ ਉਨ੍ਹਾਂ ਉੱਤਮ ਚੀਜ਼ਾਂ ਨਾਲ ਸਜਾਓ ਜੋ ਤੁਹਾਡੀ ਸ਼ਾਨਦਾਰ ਪਸੰਦ ਦੀ ਝਲਕ ਦਿਖਾਓ।
ਕਾਫ਼ੀ ਅਤੇ ਕਿੱਸਿਆਂ ਦਾ ਕੋਨਾ
ਸਵੇਰੇ ਦੀ ਤਾਜ਼ਾ ਗੱਪਸ਼ੱਪ।
ਇੱਕ ਛੋਟਾ ਜਿਹਾ ਆਰਾਮਦਾਇਕ ਕੋਨਾ ਬਣਾਓ ਜਿੱਥੇ ਤੁਸੀਂ ਇੱਕ ਕੱਪ ਕਾਫ਼ੀ ਦੇ ਨਾਲ ਗੱਲਬਾਤ ਦਾ ਆਨੰਦ ਲੈ ਸਕੋ। ਸਵੇਰ ਦੀ ਭੱਜ-ਦੌੜ ਨਾਲੋਂ ਆਪਣੇ ਲਈ ਕੁੱਝ ਸਮਾਂ ਚੁਰਾਕੇ ਇਸ ਕੋਨੇ ਵਿੱਚ ਖੋਅ ਜਾਓ। ਚਮਕੀਲੇ ਅਤੇ ਇੱਕ ਨਿੱਜੀ ਅਹਿਸਾਸ ਨਾਲ ਸੱਜਿਆ ਇਹ ਕੋਨਾ ਛੇਤੀ ਹੀ ਤੁਹਾਡੇ ਪਰਿਵਾਰ ਦੇ ਬਾਕੀ ਮੈਬਰਾਂ ਦਾ ਵੀ ਮਨ-ਪਸੰਦ ਥਾਂ ਬਣ ਜਾਵੇਗਾ।
ਤੁਹਾਡੇ ਮੇਰੇ ‘ਬੀਚ’ ਵਿੱਚ
ਸੁਮੰਦਰ ਦਾ ਕਿਨਾਰਾ, ਬੰਗਲਾ ਬਣੇ ਨਿਆਰਾ
ਕੀ ਤੁਸੀਂ ਉਨ੍ਹਾਂ ਖੁਸ਼ਕਿਸਮਤ ਲੋਕਾਂ ਵਿੱਚੋਂ ਹੋ ਜੋ ਸਮੁੰਦਰ ਦੇ ਕੰਡੇ ਰਹਿੰਦੇ ਹਨ। ਘਰ ਨੂੰ ਰੇਤ ਦੇ ਰੰਗਾਂ ਵਿੱਚ ਪੇਂਟ ਕਰੋ ਅਤੇ ਖੁਰਦਰਾ ਟੇਕਸਚਰ ਦਿਓ ਜੋ ਆਲੇ-ਦੁਆਲੇ ਦੇ ਮਾਹੌਲ ਵਿੱਚ ਪੂਰੀ ਤਰ੍ਹਾਂ ਘੁਲ-ਮਿਲ ਜਾਵੇ। ਬਰਾਂਡੇ ਵਿੱਚ ਖਜ਼ੂਰ ਦੇ ਦਰਖਤ ਝੂਮਦੇ ਰਹਿਣ ਅਤੇ ਬੰਗਲੇ ਦੀ ਛੱਤ ਜਿੱਥੋਂ ਤੁਸੀਂ ਸਿੱਧੇ ਸਮੁੰਦਰ ਦਾ ਨਜ਼ਾਰਾ ਵੇਖ ਸਕੋ।
ਮਸਤੀ ਭਰਿਆ ਸੰਤਰੀ
ਹਰ ਦਿਨ ਹੋਵੇ ਨਵਾਂ ਜੋਸ਼
ਇੱਕ ਕੋਨੇ ਵਿੱਚ ਖੱਟੇ ਸੰਤਰੀ ਰੰਗ ਦੇ ਪੇਂਟ ਦੇ ਨਾਲ ਸਿਟਰਸ ਦੀ ਤਾਜ਼ਗੀ ਭਰ ਦਿਓ। ਫੋਕਸਡ ਲਾਇਟ, ਸੁੰਦਰ ਕੁਸ਼ਨ ਅਤੇ ਗਰੇ ਰੰਗ ਦੇ ਸੋਫ਼ੇ ਕਮਰੇ ਨੂੰ ਸੁਹਾਵਣਾ ਬਣਾਉਣਗੇ। ਇਸਨੂੰ ਆਪਣਾ ਉਹ ਕੋਨਾ ਬਣਾਓ ਜਿੱਥੇ ਆਕੇ ਤੁਹਾਨੂੰ ਪ੍ਰੇਰਨਾ ਮਿਲੇ।
ਵਾਰ - ‘ਵਾਰ’ ਵੇਖੋ
ਕਾਕਟੇਲ ਅਤੇ ਗੱਲਬਾਤ
ਜਦੋਂ ਦੋਸਤ ਘਰ ਆਉਣ ਤਾਂ ਰਸੋਈ ਵਿੱਚ ਮਹਿਫ਼ਲ ਜਮਾਓ। ਕਾਕਟੇਲ ਪਾਰਟੀ ਲਈ ਇੱਕ ਆਇਲੈਂਡ ਟੇਬਲ ਦੇ ਨਾਲ ਬਾਰ ਸਟੂਲ ਲਗਾਓ। ਕੰਧਾਂ ਨੂੰ ਸਟੀਲ ਗ੍ਰੇਅ ਪੇਂਟ ਨਾਲ ਸਜਾਓ ਅਤੇ ਰੰਗ ਖਿੰਡਾਉਣ ਲਈ ਵੱਖ-ਵੱਖ ਰੰਗਾਂ ਦੀ ਕਟਲਰੀ ਅਤੇ ਰਸੋਈ ਦੀਆਂ ਹੋਰ ਰੰਗ–ਬਿਰੰਗੀਆਂ ਚੀਜ਼ਾਂ ਦੀ ਵਰਤੋਂ ਕਰੋ।
  • That favourite corner

Latest Happenings in the Paint World

Get some inspiration from these trending articles

Get in Touch

Looking for something else? Drop your query and we will contact you.

  • Get in Touch
  • Store Locator
  • Download App
×

Get in Touch

Looking for something else? Drop your query and we will contact you.