ਡਿਨਰ ਟੇਬਲ ਦਾ ਡਰਾਮਾ
ਆਪਣੇ ਡਾਇਨਿੰਗ ਟੇਬਲ ਲਈ ਕੁੱਝ ਰੋਚਕ ਅਤੇ ਕਲਾਤਮਕ ਚੀਜ਼ਾਂ ਖਰੀਦੋ। ਕੰਧਾਂ ਦੇ ਭੜਕੀਲੇ ਰੰਗ ਅਤੇ ਲੱਕੜ ਦੇ ਬਰੀਕ ਡਿਜ਼ਾਈਨਾਂ ਨਾਲ ਬਾਖੂਬੀ ਤਾਲਮੇਲ ਹੋਵੇਗਾ ਅਤੇ ਤੁਹਾਡੀ ਸ਼ਖਸੀਅਤ ਵੀ ਚਮਕ ਉੱਠੇਗੀ। ਇਹ ਇੱਕ ਅਜਿਹਾ ਡਾਇਨਿੰਗ ਟੇਬਲ ਹੋਵੇਗਾ, ਜਿੱਥੇ ਸਿਰਫ਼ ਗੱਲਾਂ ਨਹੀਂ ਹੋਣਗੀਆਂ ਸਗੋਂ ਇਸ ਡਾਇਨਿੰਗ ਟੇਬਲ ਦੀਆਂ ਵੀ ਗੱਲਾਂ ਹੋਣਗੀਆਂ।ਤੁਹਾਡੇ ਘਰ ਲਈ ਤਾਜ਼ਗੀ ਦਾ ਝੋਂਕਾ
ਗ੍ਰੇਅ ਅਤੇ ਬੇਜ ਰੰਗ ਨੂੰ ਰਹਿਣ ਹੀ ਦਿਓ। ਆਪਣੇ ਘਰ ਨੂੰ ਪੀਲੇ, ਸੰਤਰੀ ਅਤੇ ਲਾਈਮ ਰੰਗ ਨਾਲ ਪੇਂਟ ਕਰਕੇ ਤਾਜ਼ਗੀ ਭਰੀ ਦਿੱਖ ਦਿਓ। ਗਰਮੀਆਂ ਦੇ ਇਹ ਰੰਗ ਘਰ ਵਿੱਚ ਊਰਜਾ ਅਤੇ ਪ੍ਰੇਰਨਾ ਦਾ ਅਹਿਸਾਸ ਭਰ ਦੇਣਗੇ।ਬੀਤੇ ਸਮੇਂ ਵਿੱਚ ਰੱਖੋ ਕਦਮ
ਇਹ ਪੱਥਰ ਬੀਤੇ ਸਮੇਂ ਦੇ ਕਿੱਸੇ ਬਾਖੂਬੀ ਸੁਣਾਉਂਦੇ ਹਨ। ਆਪਣੇ ਘਰ ਦੀਆਂ ਬਾਹਰੀ ਕੰਧਾਂ ਲਈ ਇਹਨਾਂ ਪੱਥਰਾਂ ਡੀ ਦਿੱਖ ਨੂੰ ਅਜ਼ਮਾਓ ਅਤੇ ਨਾਲ ਹੀ ਪਿਆਰੇ ਆਇਵਰੀ ਰੰਗ ਨਾਲ ਪੇਂਟ ਕਰੋ। ਅਜਿਹੇ ਸ਼ਾਨਦਾਰ ਘਰ ਦੇ ਦਲਾਨ ਵਿੱਚ ਬੈਠਕੇ, ਆਪਣੇ ਮਨ-ਪਸੰਦ ਡਰਿੰਕ ਦਾ ਆਨੰਦ ਲੈਂਦੇ ਹੋਏ ਢੱਲਦੇ ਸੂਰਜ ਨੂੰ ਅਲਵਿਦਾ ਕਹੋ।ਮੋਨੋਕਰੋਮ ਵਿੱਚ ਸ਼ਾਹੀ ਝਲਕ
ਅਜਿਹੀ ਸਜਾਵਟ ਜੋ ਤੁਹਾਡੇ ਬੈਡਰੂਮ ਨੂੰ ਦਿਲਕਸ਼ ਬਣਾਏ। ਮਖਮਲੀ ਮੁਲਾਇਮ ਮੋਟੀ ਮੈਟਰੇਸ ਅਤੇ ਕੰਧਾਂ ‘ਤੇ ਰਾਜਸ਼ਾਹੀ ਫਿਰੋਜ਼ੀ ਰੰਗ, ਜੋ ਕਾਲੇ ਅਤੇ ਚਿੱਟੇ ਰੰਗ ਦੇ ਇੱਕੋ ਜਿਹੇ ਟੋਂਸ ਦੇ ਨਾਲ ਬਹੁਤ ਜ਼ਿਆਦਾ ਜਚੇਗਾ। ਕਮਰੇ ਦੇ ਹੋਰ ਰੰਗ ਥੋੜ੍ਹੇ ਘੱਟ ਚਮਕੀਲੇ ਰਹਿਣ, ਇੱਥੇ ਕੁੱਝ ਅਜਿਹਾ ਹੀ ਕੀਤਾ ਗਿਆ ਹੈ।ਰੇੱਡਵੁੱਡ ਨਾਲ ਡਾਈਨਿੰਗ ਦਾ ਰਾਜਸੀ ਅੰਦਾਜ਼
ਅੱਜ-ਕੱਲ੍ਹ ਦੇ ਸ਼ਹਿਰੀ ਘਰਾਂ ਵਿੱਚ ਜਗ੍ਹਾ ਸੀਮਤ ਹੁੰਦੀ ਹੈ। ਅਸੀਂ ਇਸ ਦੁਵਿਧਾ ਵਿੱਚ ਹੁੰਦੇ ਹਾਂ ਕਿ ਕਿਹੜਾ ਕਮਰਾ ਕਿਸ ਕੰਮ ਲਈ ਵਰਤਿਆ ਜਾਵੇਗਾ। ਅਜਿਹੇ ਵਿੱਚ ਡਾਇਨਿੰਗ ਰੂਮ ਨੂੰ ਵੀ ਇੱਕ ਨਵੀਂ ਪਰਿਭਾਸ਼ਾ ਮਿਲ ਚੁੱਕੀ ਹੈ। ਪਹਿਲਾਂ ਦੀ ਤਰ੍ਹਾਂ ਹੁਣ ਖਾਣ-ਪੀਣ ਲਈ ਇੱਕ ਵੱਖਰਾ ਕਮਰਾ ਨਾ ਹੋਕੇ ਆਰਕੀਟੈਕਟਸ ਨੇ ਲਿਵਿੰਗ ਰੂਮ ਵਿੱਚ ਹੀ ਡਾਇਨਿੰਗ ਰੂਮ ਨੂੰ ਵੀ ਮਿਲਾ ਦਿੱਤਾ ਹੈ।ਰੌਲੇ-ਰੱਪੇ ਤੋਂ ਦੂਰ ਇੱਕ ਦੁਨੀਆ
ਆਪਣੇ ਬੈਡਰੂਮ ਨੂੰ ਅਜਿਹੀ ਆਰਾਮਦਾਇਕ ਜਗ੍ਹਾ ਬਣਾਓ, ਜਿੱਥੇ ਤੁਸੀਂ ਇੱਕ ਲੰਬੇ ਦਿਨ ਦੀ ਥਕਾਣ ਦੇ ਬਾਅਦ ਆਰਾਮ ਕਰ ਸਕੋ। ਕੰਧ ‘ਤੇ ਪੇਸਟਲ ਮਿੰਟ ਅਤੇ ਹਰਾ ਪੇਂਟ, ਭੂਰੇ ਰੰਗ ਦੇ ਫਰਨੀਚਰ ਦੇ ਨਾਲ ਹੋਰ ਜ਼ਿਆਦਾ ਖਿੜ ਉੱਠਿਆ ਹੈ। ਲੈਂਪ ਤੋਂ ਆਉਂਦਾ ਹਲਕਾ ਚਾਨਣ ਮਾਹੌਲ ਨੂੰ ਸਕੂਨ ਭਰਿਆ ਬਣਾਉਣ ਲਈ ਕਾਫ਼ੀ ਹੈ।Latest Happenings in the Paint World
Get some inspiration from these trending articles
Get in Touch
Looking for something else? Drop your query and we will contact you.